ਏਕਤਾ ਦਾ ਬਿਆਨ: ਵਿਟਸੁਵਿਟਨ ਲੋਕਾਂ ਦੀ ਪ੍ਰਭੂਸੱਤਾ ਅਤੇ ਸ਼ਾਸਨ ਦੇ ਸਮਰਥਨ ਦੇ ਵਿਚ ਏਸ਼ੀਅਨ ਲੋਕ

ਅਸੀਂ ਟਰਟਲ ਟਾਪੂ ਦੇ ਏਸ਼ੀਆਈ ਮੂਲ ਦੇ ਵਾਸੀ ਜਿਸ ਨੂੰ ਉੱਤਰ ਅਮਰੀਕਾ ਵਜੋਂ ਵੀ ਜਾਣਿਆ ਜਾਂਦਾ ਹੈ ਹਾਲ ਹੀ ਵਿੱਚ ਰੋਇਲ ਕਨੇਡੀਅਨ ਮਾਊਂਟਿਡ ਪੁਲੀਸ (ਆਰ ਸੀ ਐਮ ਪੀ)ਵੱਲੋਂ ਵਿਟਸੁਵਿਟਨ ਦੇ ਪਿਤਾ-ਪੁਰਖੀ ਖੇਤਰ ਵਿੱਚ ਘੁਸਪੈਂਠ ਕਰਨ  ਅਤੇ ਹਿੰਸਾਤਮਕ ਤਰੀਕੇ ਨਾਲ ਗ੍ਰਿਫਤਾਰੀਆਂ ਦੀ ਕਰੜੀ ਨਿੰਦਾ ਕਰਦੇ ਹਾਂ। ਅਸੀਂ ਸੰਸਾਰ ਭਰ ਵਿੱਚ ਵਿਟਸੁਵਿਟਨ ਲੋਕਾਂ ਦੀ ਹਮਾਇਤ ਲਈ ਬਹੁਤ ਸਾਰੇ ਐਕਸ਼ਨਾਂ ਜਿਵੇਂ, ਸਮੂਹ ਨਾਗਰਿਕ ਅਵੱਗਿਆਕਾਰੀ, ਆਵਾਜਾਈ ਵਿੱਚ ਵਿਘਨ, ਰਾਜਨੀਤੀਵਾਨਾਂ ਦੇ ਦਫਤਰਾਂ `ਤੇ ਕਬਜ਼ਾ,  ਵਿੱਚ ਭਾਗ ਲੈਂਦੇ ਹਾਂ।

ਅਸੀਂ ਜੌਹਨ ਹੌਰਗਨ ਦੀ ਸਾਜਿਸ਼ੀ ਅਖੌਤੀ ਅਗਾਂਹਵਧੂ ਅਗਵਾਈ ਅਤੇ ਐਨ ਡੀ ਪੀ ਤੋਂ ਬੇਹੱਦ ਨਿਰਾਸ਼ ਹਾਂ। ਉਹ ਲਗਾਤਾਰ ਕੋਸਟਲ ਗੈਸਲਿੰਕ ਵੱਲੋਂ ਮਨਜ਼ੂਰਸ਼ੁਦਾ ਯੂਨੀਸਟੋਟਿਨ ਦੇ ਖੇਤਰ ਵਿੱਚ ਘੁਸਪੈਂਠ, ਜਿਹੜੀ ਯੂਨਾਈਟਡ ਨੇਸ਼ਨਜ਼ ਡਿਕਲੇਅਰੇਸ਼ਨ ਅਨੁਸਾਰ ਆਦਿਵਾਸੀ ਲੋਕਾਂ ਦੇ ਅਧਿਕਾਰਾਂ ਅਤੇ ਵਿਟਸੁਵਿਨ ਕਾਨੂੰਨ ਦੀ ਉਲੰਘਣਾ ਹੈ,ਦੀ ਹਮਾਇਤ ਕਰਦੇ ਹਨ। ਅਸੀਂ ਟਰਾਂਸਕਨੇਡਾ, ਬੀ ਸੀ ਦੇ ਪ੍ਰੀਮੀਅਰ ਜੌਹਨ ਹੌਰਗਨ, ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਤੇ ਆਰ ਸੀ ਐਮ ਪੀ ਤੋਂ ਮੰਗ ਕਰਦੇ ਹਾਂ ਕਿ ਉਹ ਤੁਰੰਤ ਪਿੱਛੇ ਹਟਣ ਅਤੇ ਵਿਟਸੁਵਿਟਨ ਲੋਕਾਂ ਦੀ ਸਮੂਹਿਕ ਵਿਰਾਸਤੀ ਹਕੂਮਤ ਦੀ ਇੱਜ਼ਤ ਕਰਨ, ਜਿਹੜੀ ਆਪਣੀ ਭੌਂਇ ਦੇ ਵਿਟਸੁਵਿਟਨ ਕਾਨੂੰਨਾਂ ਨੂੰ ਅਮਲ ਵਿੱਚ ਲਿਆਉਂਦੀ ਹੈ। ਅਸੀਂ ਸਮੇਂ ਦੀ ਹਕੂਮਤ ਤੋਂ ਮੰਗ ਕਰਦੇ ਹਾਂ ਕਿ ਉਹ ਵਿਟਸੁਵਿਟਨ ਕਾਨੂੰਨਾਂ ਦੀ ਇੱਜ਼ਤ ਕਰਨ, ਜਿਹੜੇ ਬਸਤੀਵਾਦ ਵੇਲੇ ਤੋਂ ਹਨ।

ਆਦਿਵਾਸੀ ਅਤੇ ਏਸ਼ੀਅਨ ਸੰਘਰਸ਼ ਇੱਕ ਦੂਜੇ ਨਾਲ ਅਟੁੱਟ ਜੁੜੇ ਹੋਏ ਹਨ। ਆਦਿਵਾਸੀਆਂ ਤੋਂ ਖੋਹੀ ਧਰਤੀ `ਤੇ ਪਰਵਾਸੀ ਏਸ਼ੀਅਨਾਂ ਵਜੋਂ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਇਤਿਹਾਸ ਬਾਰੇ ਜਾਣੀਏ, ਜਿਨ੍ਹਾਂ ਦੀ ਧਰਤੀ `ਤੇ ਸਾਜਿਸ ਨਾਲ ਅਸੀਂ ਕਬਜ਼ਾ ਕੀਤਾ ਹੋਇਆ ਅਤੇ ਇਸ ਗੱਲ ਨੂੰ ਸਵੀਕਾਰੀਏ ਕਿ ਅਸੀਂ ਉਨ੍ਹਾਂ ਦੀ ਪ੍ਰਵਾਨਗੀ ਲੈਣ ਵਿੱਚ ਫੇਲ੍ਹ ਹੋਏ ਹਾਂ। ਅਸੀਂ ਬਸਤੀਵਾਦੀ ਕਬਜ਼ਿਆਂ ਦੇ ਭਾਈਚਾਰਿਆਂ `ਤੇ ਪਏ ਤਬਾਹੀਕੁੰਨ ਪ੍ਰਭਾਵਾਂ ਅਤੇ ਇਸ ਨਾਲ ਆਈ ਅੰਤਰ-ਨਸਲੀ ਬੇਦਖਲੀ ਨੂੰ ਪਛਾਣਦੇਹੀ ਕਰਦੇ ਹਾਂ। ਅਸੀਂ ਈਸਟ ਏਸ਼ੀਅਨ ਕੈਪੀਟਲ ਵੱਲੋਂ ਕਨੇਡਾ ਵਿੱਚ ਆਦਿਵਾਸੀ ਲੋਕਾਂ ਦੀ ਧਰਤੀ `ਤੇ ਬੇਦਖਲੀ ਅਤੇ ਤਬਾਹੀਕੁਨ ਪ੍ਰਭਾਵਾਂ ਵਿੱਚ ਲਗਾਤਾਰ ਦਖਲ ਦੇ ਰੋਲ ਦੀ ਪਛਾਣ ਕਰਦੇ ਹਾਂ। ਕੋਸਟਲ ਗੈਸ ਲਿੰਕ ਦੇ ਐਲ ਐਨ ਜੀ ਪਾਈਪਲਾਈਨ ਪ੍ਰੋਜੈਕਟ ਵਿੱਚ ਰਕਮ ਲਾਉਣ ਵਾਲੀਆਂ ਕੰਪਨੀਆਂ ਜਿਵੇਂ ਪੈਟਰੋ ਚਾਈਨਾ, ਮਿਟਸੂਬੀਸ਼ੀ ਅਤੇ ਕੋਰੀਅਨ ਗੈਸ  ਚੀਨ, ਜਪਾਨ ਅਤੇ ਦੱਖਣੀ ਕੋਰੀਆ ਦੀਆਂ ਹਨ। ਇਹ ਸਰਮਾਏਦਾਰ ਕੰਪਨੀਆਂ ਵਿਟਸੁਵਿਨ ਧਰਤੀ `ਤੇ ਤਬਾਹੀ ਮਚਾ ਕੇ ਮੁਨਾਫਾ ਕਮਾਉਣ ਦੀ ਤਾਕ ਵਿੱਚ ਹਨ ਅਤੇ ਅਸੀਂ ਇਹ ਤਸਦੀਕ ਕਰਦੇ ਹਾਂ ਕਿ ਸਾਡਾ ਇਨ੍ਹਾਂ ਨਾਲ ਕੋਈ ਨਾਤਾ ਨਹੀਂ ਹੈ।

ਇਤਿਹਾਸਿਕ ਤੌਰ `ਤੇ  ਅਤੇ ਹੁਣ ਵੀ ਅਖੌਤੀ ਕਨੇਡਾ ਦੀ ਦੌਲਤ , ਆਦਿਵਾਸੀਆਂ ਦੀ ਖੋਹੀ ਧਰਤੀ,  ਨਸਲਕੁਸ਼ੀ, ਆਦਿਵਾਸੀ ਔਰਤਾਂ ਦੀ ਗੁੰਮਸ਼ੁਦਗੀ ਅਤੇ ਕਤਲ, ਮਾਤਰੀ ਰਾਜ ਦੀ ਤਬਾਹੀ,  ਸ਼ੋਸ਼ਤ ਪਰਵਾਸੀ ਮਜ਼ਦੂਰਾਂ ਦੇ ਪਿੰਡਿਆਂ, ਜਿਹਨਾਂ ਵਿੱਚੋਂ ਬਹੁਤੇ ਏਸ਼ੀਅਨ ਸਨ, `ਤੇ ਉਸਾਰੀ ਗਈ। ਇਸ ਧਰਤੀ ਨਾਲ ਰਿਸ਼ਤੇ ਨੂੰ ਧੁੰਦਲਾ ਕਰਨ ਲਈ ਨਸਲੀ ਵੰਡੀਆਂ ਨੂੰ ਜਾਣ ਬੁੱਝਕੇ ਵਰਤਿਆ ਗਿਆ ਤਾਂ ਕਿ ਇਹ ਕਾਰਪੋਰੇਸ਼ਨਾਂ ਦੇ ਹੱਕਾਂ ਵਿੱਚ ਭੁਗਤੇ। ਇਹ ਵੰਡੀਆਂ ਨਾ ਸਿਰਫ ਸਾਡੀਆਂ ਕਮਿਊਨਿਟੀਆਂ ਨੂੰ ਇਕ ਦੂਜੇ ਦੇ ਵਿਰੁਧ ਕਰਦੀਆਂ ਹਨ, ਸਗੋਂ ਸਾਡੇ ਆਪਸ ਵਿਚਲੇ ਸਬੰਧਾਂ ਦੀ ਜਟਲਤਾ ਨੂੰ ਇਕਹਿਰਾ ਕਰਦੀਆਂ ਹਨ। ਆਦਿਵਾਸੀ ਅਤੇ ਹੋਰ ਰੰਗਦਾਰ ਘੱਟ ਗਿਣਤੀਆਂ ਨੂੰ ਨੀਵਾਂ ਦਿਖਾਉਣ ਲਈ ਏਸ਼ੀਅਨਾਂ ਵਜੋਂ, ਸਾਡੀਆਂ ਕਮਿਊਨਿਟੀਆਂ ਨੂੰ ਅਕਸਰ ਹੀ ‘ਮੌਡਲ ਮਨੀਓਰਿਟੀਜ਼’ ਵਜੋਂ ਨਮੂਨੇ ਦੇ ਤੌਰ `ਤੇ ਪੇਸ਼ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਵੰਡੀਆਂ ਨੂੰ ਅਸਵੀਕਾਰ ਕਰਦੇ ਹਾਂ ਅਤੇ ਨਵੇਂ ਸਬੰਧਾਂ ਲਈ ਚਾਹਨਾ ਕਰਦੇ ਹਾਂ।

ਅਸੀਂ ਆਪਣੀਆਂ ਕਮਿਊਨਿਟੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਵਿਟਸੁਵਿਨ ਲੋਕਾਂ ਨਾਲ ਇੱਕਮੁੱਠ ਹੋ ਕੇ ਆਪਣੀ ਆਵਾਜ਼ ਉਠਾਉਣ, ਆਪਣੇ ਸਰੋਤਾਂ ਨੂੰ ਵੰਡਣ ਅਤੇ  ਤੁਰੰਤ ਐਕਸ਼ਨ ਲੈਣ।

ਵਿਟਸੁਵਿਨ ਲੋਕਾਂ ਦੀ ਸਹਾਇਤਾ ਲਈ ਇੱਥੇ ਕਲਿੱਕ ਕਰੋ Click here